President Message

ਸ. ਮਨਜੀਤ ਸਿੰਘ ਜੀ ਜੀ.ਕੇ.

ਪ੍ਰਧਾਨ, DSGMC

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਰਤਮਾਨ ਪ੍ਰਧਾਨ ਸ੍ਰ. ਮਨਜੀਤ ਸਿੰਘ ਗ੍ਰੇਟਰ ਕੈਲਾਸ਼ ਦਾ ਜਨਮ 18 ਜੁਲਾਈ 1958 ਈਸਵੀ ਨੂੰ ਹੋਇਆ। ਉਨ੍ਹਾਂ ਦੇ ਪਿਤਾ ਜਥੇਦਾਰ ਸੰਤੋਖ ਸਿੰਘ ਜੀ ਉਸ ਸਮੇਜ਼ ਵੀ ਸਿੱਖ ਪੰਥ ਦੀ ਸੇਵਾ ਵਿਚ ਜੁਟੇ ਹੋਏ ਸਨ।
ਸ੍ਰ. ਮਨਜੀਤ ਸਿੰਘ ਜੀ.ਕੇ. ਨੇ ਮੁੱਢਲੀ ਸਿੱਖਿਆ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਇੰਡੀਆ ਗੇਟ, ਨਵੀਂ ਦਿੱਲੀ ਤੋਂ ਪ੍ਰਾਪਤ ਕੀਤੀ। ਉਹ ਇਸ ਸਕੂਲ ਦੇ ਪਹਿਲੇ ਵਿਦਿਆਰਥੀਆਂ ਵਿਚੋਂ ਇਕ ਸਨ।
ਇਸ ਪਿਛੋਂ ਉਨ੍ਹਾਂ ਦਿੱਲੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਚ ਦਾਖਲਾ ਲਿਆ, ਪਰ ਆਪਣੀਆਂ ਧਾਰਮਿਕ ਅਤੇ ਰਾਜਸੀ ਸਰਗਰਮੀਆਂ ਕਾਰਨ ਪੜ੍ਹਾਈ ਪੂਰੀ ਨਹੀਂ ਕਰ ਸਕੇ।
ਪੰਥਕ ਸੇਵਾ ਵਿਰਸੇ ਵਿਚ ਮਿਲੀ ਹੋਣ ਕਰਕੇ ਜਲਸਿਆਂ, ਜਲੂਸਾਂ ਵਿਚ ਜਾਣ ਦੀ ਆਦਤ ਸ਼ੁਰੂ ਤੋਂ ਰਹੀ ਪਰ ਜਥੇਦਾਰ ਸੰਤੋਖ ਸਿੰਘ ਜੀ ਦੀ ਸ਼ਹੀਦੀ ਪਿਛੋਂ ਉਨ੍ਹਾਂ ਵਲੋਂ ਸ਼ੁਰੂ ਕੀਤੇ ਗਏ ਕਾਰਜਾਂ ਵਲ ਪੂਰੀ ਤਰ੍ਹਾਂ ਧਿਆਨ ਦੇਣਾ ਸ਼ੁਰੂ ਕੀਤਾ।
- ਪਹਿਲੀ ਵਾਰ 1995 ਈਸਵੀ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਗਏ ਅਤੇ ਪਹਿਲਾ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਵਸੰਤ ਵਿਹਾਰ ਅਤੇ ਫਿਰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਇੰਡੀਆ ਗੇਟ ਦੇ ਚੇਅਰਮੈਨ ਬਣਾਏ ਗਏ।
- 1999 ਈਸਵੀ ਵਿਚ ਦਿੱਲੀ ਤੋਂ ਆਨੰਦਪੁਰ ਸਾਹਿਬ ਤੱਕ “ਰੰਘਰੇਟਾ, ਗੁਰੂ ਕਾ ਬੇਟਾ” ਮਾਰਚ ਦਾ ਪੈਦਲ ਆਯੋਜਨ ਕੀਤਾ। ਇਹ ਸ਼ਾਇਦ ਸਿੱਖ ਇਤਿਹਾਸ ਵਿਚ ਵਾਪਰੀ ਇਕੋ ਇਕ ਘਟਨਾ ਹੈ।
- ਸਿੱਖ ਸਮਾਜ ਨੂੰ ਵਾਤਾਵਰਣ ਨਾਲ ਜੋੜਨ ਹਿਤ 1999 ਈਸਵੀ ਵਿਚ ਹੀ ਸਰਬ ਸਾਂਝਾ ਖਾਲਸਾ ਤੀਸਰੀ ਸ਼ਤਾਬਦੀ ਵਾਤਾਵਰਣ ਟਰੱਸਟ ਬਣਾਇਆ।
- 1995 ਤੋਂ ਹੁਣ ਤਕ ਲਗਾਤਾਰ ਦਿੱਲੀ ਕਮੇਟੀ ਦੇ ਮੈਂਬਰ ਰਹੇ ਅਤੇ 2013 ਦੀਆਂ ਚੋਣਾਂ ਵਿਚ ਲਗਭਗ ਸਰਬਸੰਮਤੀ ਨਾਲ ਗ੍ਰੇਟਰ ਕੈਲਾਸ਼ ਤੋਂ ਚੁਣੇ ਗਏ। ਇਨ੍ਹਾਂ ਚੋਣਾਂ ਪਿਛੋਂ ਉਨ੍ਹਾਂ ਨੂੰ ਸਰਬਸੰਮਤੀ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ।
ਸ੍ਰ. ਮਨਜੀਤ ਸਿੰਘ ਜੀ.ਕੇ. ਗੁਰਮੁਖ ਸੁਭਾਅ ਦੇ ਮਿੱਠ ਬੋਲੜੇ ਗੁਰਸਿੱਖ ਹਨ। ਆਪਣੀ ਧੁਨ ਦੇ ਪੱਕੇ ਹਨ ਅਤੇ ਸਿੱਖ ਪੰਥ ਦੀ ਏਕਤਾ ਅਤੇ ਇਕਸੁਰਤਾ ਨੂੰ ਸਮਰਪਿਤ ਹਨ। ਦੇਸ਼ ਵਿਦੇਸ਼ ਦੀਆਂ ਯਾਤਰਾਵਾਂ ਨੇ ਉਨ੍ਹਾਂ ਦੀ ਸੂਝ ਵਿਚ ਵਾਧਾ ਕੀਤਾ ਹੈ ਅਤੇ ਉਹ ਪੰਥ ਨਾਲ ਸਬੰਧਤ ਹਰ ਮੁੱਦੇ ਤੋਂ ਜਾਣੂ ਹਨ ਅਤੇ ਸਪਸ਼ਟ ਬੋਲਣ ਵਿਚ ਮੁਹਾਰਤ ਹਾਸਲ ਹੈ।
ਗ੍ਰੇਟਰ ਕੈਲਾਸ਼ ਦੇ ਐਮ ਬਲਾਕ ਦੇ 103 ਨੰਬਰ ਘਰ ਵਿਚ ਆਪਣੀ ਧਰਮ ਪਤਨੀ, ਇਕ ਪੁੱਤਰ ਸਹਿਤ ਨਿਵਾਸ ਹੈ।
ਉਨ੍ਹਾਂ ਨਾਲ +91 9811209013 ਫੋਨ ਉਤੇ ਸੰਪਰਕ ਕੀਤਾ ਜਾ ਸਕਦਾ ਹੈ।
ਨੈਟ ਵਰਤਣ ਵਾਲੇ ਸ੍ਰ. ਮਨਜੀਤ ਸਿੰਘ ਜੀ. ਕੇ. ਨੂੰ singh.manjitgk@gmail.com;
president@dsgmc.in ਦੇ ਪਤੇ ਉਤੇ ਈ-ਮੇਲ ਵੀ ਕਰ ਸਕਦੇ ਹਨ।

Contact Us

Delhi Sikh Gurdwara Management Committee
Guru Gobind Singh Bhawan, Gurdwara Rakab Ganj Sahib,
New Delhi-110001

Phone No:

011- 23712580-81-82
011-23737328-29

Fax No:

011-23317511

Email:

info@dsgmc.in

Photo Gallery


View Our Gallery

Follow Us: